Our Mission
ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਹਰ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਆਪਣੇ ਪਰਿਵਾਰ ਤੋਂ ਦੂਰ ਬਾਹਰਲੇ ਦੇਸ਼ਾਂ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਗਿਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੀ ਬਾਹਰਲੇ ਦੇਸ਼ਾਂ ਵਿੱਚ ਕਿਸੇ ਨਾ ਕਿਸੇ ਬਿਮਾਰੀ ਨਾਲ ਜਾਂ ਫਿਰ ਕਿਸੇ ਐਕਸੀਡੈਂਟ ਦੇ ਕਾਰਨ ਮੌਤ ਹੋ ਜਾਂਦੀ ਹੈ। ਮੌਤ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਭਾਰਤ ਵਾਪਸ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ। ਕਈ ਵਾਰ ਤਾਂ ਪੈਸੇ ਇਕੱਠੇ ਕਰਨ ਵਿੱਚ ਹੀ ਇੱਕ ਮਹੀਨਾ ਲੱਗ ਜਾਂਦਾ ਹੈ ਅਤੇ ਉਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਪਸ ਪਰਿਵਾਰ ਕੋਲ ਭੇਜਿਆ ਜਾਂਦਾ ਹੈ। ਉੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਜਦ ਤੱਕ ਮ੍ਰਿਤਕ ਦੇਹ ਭਾਰਤ ਨਹੀਂ ਆਉਂਦੀ।
ਅੱਜ ਤੱਕ ਦੇਸ਼ਾਂ-ਵਿਦੇਸ਼ਾਂ ਵਿੱਚ ਬਹੁਤ ਸੰਸਥਾਵਾਂ ਜਾਂ ਇੰਟਰਨੈਸ਼ਨਲ ਫਾਊਂਡੇਸ਼ਨ ਬਣੀਆਂ ਹੋਈਆਂ ਹਨ, ਪਰ ਕਿਸੇ ਵੀ ਸੰਸਥਾ ਨੇ ਅੱਜ ਤੱਕ ਇਹ ਨਹੀਂ ਸੋਚਿਆ ਕਿ ਕਿਉਂ ਨਾ ਅਜਿਹੇ ਲੋਕਾਂ ਦੀ ਮ੍ਰਿਤਕ ਦੇਹ ਨੂੰ ਸਹਾਇਤਾ ਕਰਕੇ ਸਮੇਂ ਸਿਰ ਭਾਰਤ ਉਹਨਾਂ ਦੇ ਪਰਿਵਾਰ ਕੋਲ ਭੇਜਿਆ ਜਾਵੇ। ਸੰਸਥਾਵਾਂ ਕੋਲ ਪੈਸਿਆਂ ਜਾਂ ਫੰਡਾਂ ਦੀ ਘਾਟ ਨਹੀਂ ਹੁੰਦੀ।
ਅਸੀਂ ਆਪਣੀ ਸੰਸਥਾ ਰਾਹੀਂ ਉਹਨਾਂ ਲੋਕਾਂ ਦੀ ਮਦਦ ਕਰਾਂਗੇ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਉਹਨਾਂ ਦੇ ਪਰਿਵਾਰ ਕੋਲ ਭੇਜਿਆ ਜਾਵੇ, ਤਾਂ ਜੋ ਮ੍ਰਿਤਕ ਦੇਹ ਨੂੰ ਇੱਕ ਮਹੀਨਾ ਬਾਹਰ ਮੁਰਦਾ ਘਰ ਵਿੱਚ ਨਾ ਰੁਲਣਾ ਪਵੇ।
ਅਸੀਂ ਸਾਰੇ ਦੇਸ਼ਾਂ ਵਿੱਚ ਰਹਿੰਦੇ ਆਪਣੇ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੀ ਸੰਸਥਾ ਦੇ ਮੈਂਬਰ ਬਣਿਆ ਜਾਵੇ, ਤਾਂ ਜੋ ਅਸੀਂ ਸਹੀ ਸਮੇਂ ਤੇ ਆਪਣੇ ਭਾਈਚਾਰੇ ਦੀ ਸਹਾਇਤਾ ਕਰ ਸਕੀਏ। ਧੰਨਵਾਦ।
We all know that in today’s time almost every family has at least one member who is living far away from their family in foreign countries for a better future for themselves and their families. Nowadays, many people die in foreign countries due to illness or accidents. After death, it becomes very difficult to bring the deceased body back to India. Sometimes it takes up to a month just to collect the money required, and only after that the body is sent back to the family. During this time, the family goes through immense grief and suffering until the deceased body arrives in India.
Until today, many organizations and international foundations have been established in different countries around the world. However, no organization has seriously thought about helping in sending the deceased bodies of such people back to India to their families on time. These organizations usually do not lack funds or financial resources.
Through our organization, we will help those families who lose a loved one abroad. We will make efforts to complete all the necessary paperwork as quickly as possible and send the deceased body back to their family at the earliest. This will ensure that the body does not have to remain in a foreign mortuary for a month.
We request our community members living in different countries to join our organization in large numbers. By becoming members, you will help us support our community in times of need.
Thank you.
Join us to make a real difference.
Contact
Connect
Admin@SevaAid.Com
© 2025. All rights reserved.


